其他语言内容 > 旁遮普语

"iAM Smart" ਬਾਰੇ

"iAM Smart" ਦੀ ਸੰਖੇਪ ਜਾਣਕਾਰੀ

"iAM Smart" ਮੋਬਾਈਲ ਐਪ ਇੱਕ ਵਨ-ਸਟਾਪ ਵਿਅਕਤੀਗਤ ਡਿਜੀਟਲ ਸੇਵਾਵਾਂ ਪਲੇਟਫਾਰਮ ਪ੍ਰਦਾਨ ਕਰਦੀ ਹੈ, ਜੋ ਉਪਭੋਗਤਾਵਾਂ ਨੂੰ ਸਮਾਰਟ ਅਤੇ ਸੁਵਿਧਾਜਨਕ ਤਰੀਕੇ ਨਾਲ ਆਪਣੇ ਨਿੱਜੀ ਮੋਬਾਈਲ ਫ਼ੋਨ ਦੁਆਰਾ ਲੌਗ ਇਨ ਕਰਨ ਅਤੇ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਨ ਦੇ ਯੋਗ ਬਣਾਉਂਦੀ ਹੈ।

"iAM Smart" ਉਪਭੋਗਤਾ "iAM Smart" ਮੋਬਾਈਲ ਐਪ ਜਾਂ ਵੈੱਬਸਾਈਟ ਸੇਵਾਵਾਂ ਰਾਹੀਂ ਪ੍ਰਮਾਣਿਕਤਾ, ਡਿਜੀਟਲ ਦਸਤਖਤ (authentication, digital signing) ਅਤੇ "e-ME" form-filling ਫੰਕਸ਼ਨ ਕਰ ਸਕਦੇ ਹਨ ਤਾਂ ਜੋ ਉਪਭੋਗਤਾ ਆਸਾਨੀ ਨਾਲ ਲੌਗ ਇਨ ਕਰ ਸਕਣ ਅਤੇ "iAM Smart" ਸਮਰਥਿਤ ਔਨਲਾਈਨ ਸੇਵਾਵਾਂ ਦੀ ਵਰਤੋਂ ਕਰ ਸਕਣ। ਇਸ ਤੋਂ ਇਲਾਵਾ, "iAM Smart" ਉਪਭੋਗਤਾ "iAM Smart" ਮੋਬਾਈਲ ਐਪ ਨਾਲ ਸਰਕਾਰੀ ਸੇਵਾ ਅੱਪਡੇਟ ਪ੍ਰਾਪਤ ਕਰਨ ਲਈ ਨਿੱਜੀ ਸਹਾਇਕ (Personal Assistant) ਸੇਵਾਵਾਂ ਸੈਟ ਅਪ ਕਰ ਸਕਦੇ ਹਨ।

ਹਾਂਗਕਾਂਗ ਸ਼ਨਾਖਤੀ ਕਾਰਡ (HKIC) ਵਾਲੇ ਹਾਂਗਕਾਂਗ ਦੇ ਸਾਰੇ ਵਸਨੀਕ ਜਿਨ੍ਹਾਂ ਦੀ ਉਮਰ 11 ਸਾਲ ਜਾਂ ਇਸ ਤੋਂ ਵੱਧ ਹੈ, "iAM Smart" ਲਈ ਰਜਿਸਟਰ ਕਰਨ ਦੇ ਯੋਗ ਹਨ। 11 ਤੋਂ 17 ਸਾਲ ਦੀ ਉਮਰ ਦੇ ਵਸਨੀਕਾਂ ਲਈ, ਰਜਿਸਟ੍ਰੇਸ਼ਨ ਮਾਤਾ-ਪਿਤਾ ਜਾਂ ਸਰਪ੍ਰਸਤ ਦੀ ਸਹਿਮਤੀ ਨਾਲ ਕੀਤੀ ਜਾਣੀ ਚਾਹੀਦੀ ਹੈ।

(ਟਿੱਪਣੀ: ਜੇਕਰ ਵਸਨੀਕ "iAM Smart" ਮੋਬਾਈਲ ਐਪ ਜਾਂ ਸਵੈ-ਰਜਿਸਟ੍ਰੇਸ਼ਨ ਕਿਓਸਕ ਰਾਹੀਂ ਰਜਿਸਟਰ ਕਰਦੇ ਹਨ, ਤਾਂ ਸਹਿਮਤੀ ਦੇਣ ਵਾਲੇ ਮਾਪੇ / ਸਰਪ੍ਰਸਤ ਲਾਜ਼ਮੀ ਤੌਰ 'ਤੇ "iAM Smart" ਉਪਭੋਗਤਾ ਹੋਣੇ ਚਾਹੀਦੇ ਹਨ।)

Authentication - ਵੱਖ-ਵੱਖ ਖਾਤਿਆਂ ਦੇ ਨਾਮ ਅਤੇ ਪਾਸਵਰਡ ਯਾਦ ਰੱਖਣ ਦੀ ਲੋੜ ਨਹੀਂ ਹੈ Authentication - ਵੱਖ-ਵੱਖ ਖਾਤਿਆਂ ਦੇ ਨਾਮ ਅਤੇ ਪਾਸਵਰਡ ਯਾਦ ਰੱਖਣ ਦੀ ਲੋੜ ਨਹੀਂ ਹੈ
  • ਵਸਨੀਕ ਇੱਕ ਪਛਾਣ ਨਾਲ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਨ ਲਈ ਬਾਇਓਮੀਟ੍ਰਿਕ ਜਾਂ ਪਿੰਨ ਪ੍ਰਮਾਣਿਕਤਾ ਦੀ ਵਰਤੋਂ ਕਰ ਸਕਦੇ ਹਨ।
  • ਵੱਖ-ਵੱਖ ਖਾਤਿਆਂ ਦੇ ਨਾਮ ਅਤੇ ਪਾਸਵਰਡ ਯਾਦ ਰੱਖਣ ਦੀ ਕੋਈ ਲੋੜ ਨਹੀਂ ਹੈ।
  • ਸਟੈਪ-ਅੱਪ ਪ੍ਰਮਾਣਿਕਤਾ (Step-up Authentication) (ਸਿਰਫ਼ ਰਜਿਸਟਰਡ "iAM Smart+" ਖਾਤੇ ਲਈ ਲਾਗੂ)
  • ਵਸਨੀਕ ਚਿਹਰੇ ਦੀ ਪਛਾਣ ਦੀ ਵਰਤੋਂ ਕਰ ਸਕਦੇ ਹਨ ਅਤੇ/ਜਾਂ ਨੀਅਰ ਫੀਲਡ ਕਮਿਊਨੀਕੇਸ਼ਨ (NFC) (near field communication (NFC)) ਫੰਕਸ਼ਨ ਰਾਹੀਂ ਆਈਡੀ ਕਾਰਡ ਵਿੱਚ ਸਟੋਰ ਕੀਤੇ ਡੇਟਾ ਨੂੰ ਮੁੜ ਪ੍ਰਾਪਤ ਕਰ ਸਕਦੇ ਹਨ, ਅਤੇ ਉਪਭੋਗਤਾ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਸਟੈਪ-ਅੱਪ ਪ੍ਰਮਾਣਿਕਤਾ (step-up authentication) ਕਰ ਸਕਦੇ ਹਨ।
"e-ME" Form Filling - ਉਹੀ ਨਿੱਜੀ ਵੇਰਵੇ ਭਰਨ ਅਤੇ ਪਤੇ ਦਾ ਸਬੂਤ ਵਾਰ-ਵਾਰ ਅੱਪਲੋਡ ਕਰਨ ਦੀ ਲੋੜ ਨਹੀਂ ਹੈ "e-ME" Form Filling - ਉਹੀ ਨਿੱਜੀ ਵੇਰਵੇ ਭਰਨ ਅਤੇ ਪਤੇ ਦਾ ਸਬੂਤ ਵਾਰ-ਵਾਰ ਅੱਪਲੋਡ ਕਰਨ ਦੀ ਲੋੜ ਨਹੀਂ ਹੈ
  • ਇਹ ਆਟੋ ਫਾਰਮ-ਫਿਲਿੰਗ ਦਾ ਇੱਕ ਫੰਕਸ਼ਨ ਹੈ।
  • ਖਾਤੇ ਦੀ ਜਾਣਕਾਰੀ ਅਤੇ "e-ME" profile ਵਿੱਚ ਸਵੈ-ਇੱਛਾ ਨਾਲ ਪ੍ਰਦਾਨ ਕੀਤੇ ਗਏ ਨਿੱਜੀ ਡੇਟਾ ਦੀ ਵਰਤੋਂ ਔਨਲਾਈਨ ਫਾਰਮ ਭਰਨ ਲਈ ਕੀਤੀ ਜਾ ਸਕਦੀ ਹੈ।
  • ਉਹੀ ਨਿੱਜੀ ਵੇਰਵੇ ਭਰਨ ਅਤੇ ਪਤੇ ਦਾ ਸਬੂਤ ਵਾਰ-ਵਾਰ ਅੱਪਲੋਡ ਕਰਨ ਦੀ ਕੋਈ ਲੋੜ ਨਹੀਂ ਹੈ।
ਨਿੱਜੀ ਸਹਾਇਕ (Personal Assistant) - ਵਿਅਕਤੀਗਤ ਨੋਟੀਫਿਕੇਸ਼ਨ, ਡਿਜੀਟਲ ਦਸਤਾਵੇਜ਼, ਬਿਲਿੰਗ ਅਤੇ ਬੈਲੇਂਸ ਜਾਣਕਾਰੀ, ਕਰਨ ਵਾਲੀਆਂ ਚੀਜ਼ਾਂ ਦੀ ਸੂਚੀ ਅਤੇ ਅਰਜ਼ੀ ਦੀ ਸਥਿਤੀ (personalised notification, digital document, billing and balance information, to-do list and application status) ਤੱਕ ਪਹੁੰਚ ਪ੍ਰਾਪਤ ਕਰੋ ਨਿੱਜੀ ਸਹਾਇਕ (Personal Assistant) - ਵਿਅਕਤੀਗਤ ਨੋਟੀਫਿਕੇਸ਼ਨ, ਡਿਜੀਟਲ ਦਸਤਾਵੇਜ਼, ਬਿਲਿੰਗ ਅਤੇ ਬੈਲੇਂਸ ਜਾਣਕਾਰੀ, ਕਰਨ ਵਾਲੀਆਂ ਚੀਜ਼ਾਂ ਦੀ ਸੂਚੀ ਅਤੇ ਅਰਜ਼ੀ ਦੀ ਸਥਿਤੀ (personalised notification, digital document, billing and balance information, to-do list and application status) ਤੱਕ ਪਹੁੰਚ ਪ੍ਰਾਪਤ ਕਰੋ

ਉਪਭੋਗਤਾ ਇੱਕ ਏਕੀਕ੍ਰਿਤ ਇੰਟਰਫੇਸ ਵਿੱਚ ਡੇਟਾ ਪ੍ਰਦਾਤਾਵਾਂ ਨਾਲ ਤੁਹਾਡੇ ਨਿੱਜੀ ਲੈਣ-ਦੇਣ ਤੱਕ ਪਹੁੰਚ ਕਰ ਸਕਦੇ ਹਨ, ਜਿਸ ਵਿੱਚ ਸ਼ਾਮਲ ਹਨ:

  • ਵਿਅਕਤੀਗਤ ਨੋਟੀਫਿਕੇਸ਼ਨ (Personalised Notification);
  • ਡਿਜੀਟਲ ਦਸਤਾਵੇਜ਼ (Digital document);
  • ਬਿਲਿੰਗ ਅਤੇ ਬੈਲੇਂਸ ਜਾਣਕਾਰੀ (Billing and balance information);
  • ਕਰਨ ਵਾਲੀਆਂ ਚੀਜ਼ਾਂ ਦੀ ਸੂਚੀ (To-do list); ਅਤੇ
  • ਅਰਜ਼ੀ ਦੀ ਸਥਿਤੀ (Application status)।
ਡਿਜੀਟਲ ਦਸਤਖਤ (Digital Signing) - ਕਾਨੂੰਨੀ ਸਮਰਥਨ ਦੇ ਨਾਲ ਡਿਜੀਟਲ ਦਸਤਖਤ ਡਿਜੀਟਲ ਦਸਤਖਤ (Digital Signing) - ਕਾਨੂੰਨੀ ਸਮਰਥਨ ਦੇ ਨਾਲ ਡਿਜੀਟਲ ਦਸਤਖਤ
  • ਸਿਰਫ਼ ਰਜਿਸਟਰਡ "iAM Smart+" ਖਾਤੇ ਲਈ ਲਾਗੂ
  • ਡਿਜੀਟਲ ਦਸਤਖਤ (Digital signing) ਫੰਕਸ਼ਨ Electronic Transactions Ordinance (Cap. 553) ਦੇ ਤਹਿਤ ਪ੍ਰਦਾਨ ਕੀਤਾ ਗਿਆ ਹੈ। "iAM Smart+" ਖਾਤਾ ਉਪਭੋਗਤਾ ਡਿਜੀਟਲ ਦਸਤਖਤ (digital signing) ਫੰਕਸ਼ਨ ਕਰਨ ਲਈ iAM Smart-Cert ਦੀ ਵਰਤੋਂ ਕਰ ਸਕਦਾ ਹੈ, ਜਿਸ ਨੂੰ ਕਾਨੂੰਨੀ ਦਸਤਾਵੇਜ਼ਾਂ ਅਤੇ ਪ੍ਰਕਿਰਿਆਵਾਂ ਨੂੰ ਸੰਭਾਲਣ ਲਈ ਕਾਨੂੰਨੀ ਸਮਰਥਨ ਪ੍ਰਾਪਤ ਹੈ।

"iAM Smart" ਰਜਿਸਟ੍ਰੇਸ਼ਨ

  • ਵਸਨੀਕ "iAM Smart" ਮੋਬਾਈਲ ਐਪ ਨੂੰ ਡਾਊਨਲੋਡ ਅਤੇ ਇੰਸਟੌਲ ਕਰ ਸਕਦੇ ਹਨ ਅਤੇ ਰਿਮੋਟਲੀ ਔਨਲਾਈਨ "iAM Smart+" ਲਈ ਰਜਿਸਟਰ ਕਰ ਸਕਦੇ ਹਨ।
  • ਵਸਨੀਕ "iAM Smart+" ਰਜਿਸਟ੍ਰੇਸ਼ਨ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਵੈ-ਰਜਿਸਟ੍ਰੇਸ਼ਨ ਕਿਓਸਕਾਂ ਜਾਂ ਰਜਿਸਟ੍ਰੇਸ਼ਨ ਸੇਵਾ ਕਾਊਂਟਰਾਂ 'ਤੇ ਜਾ ਸਕਦੇ ਹਨ। ਸਰਕਾਰ ਲੋੜਵੰਦਾਂ (ਜਿਵੇਂ ਕਿ ਬਜ਼ੁਰਗਾਂ) ਨੂੰ ਰਜਿਸਟਰ ਕਰਨ ਵਿੱਚ ਸਹਾਇਤਾ ਕਰਨ ਲਈ, ਜ਼ਿਆਦਾ ਆਵਾਜਾਈ ਵਾਲੀਆਂ ਥਾਵਾਂ, ਜਿਵੇਂ ਕਿ ਸ਼ਾਪਿੰਗ ਮਾਲਾਂ ਅਤੇ ਸਰਕਾਰੀ ਇਮਾਰਤਾਂ ਵਿੱਚ ਮੋਬਾਈਲ ਰਜਿਸਟ੍ਰੇਸ਼ਨ ਟੀਮਾਂ ਦਾ ਵੀ ਪ੍ਰਬੰਧ ਕਰੇਗੀ।
  • Registration Locations ਰਜਿਸਟ੍ਰੇਸ਼ਨ ਦੇ ਸਥਾਨ (ਵਰਤਮਾਨ ਵਿੱਚ ਸਿਰਫ਼ ਅੰਗਰੇਜ਼ੀ ਅਤੇ ਚੀਨੀ ਭਾਸ਼ਾਵਾਂ ਵਿੱਚ ਉਪਲਬਧ)

"iAM Smart" ਖਾਤਾ ਦੋ ਸੰਸਕਰਣਾਂ ਵਿੱਚ ਉਪਲਬਧ ਹੈ, ਭਾਵ "iAM Smart" ਅਤੇ "iAM Smart+"। "iAM Smart" ਆਮ ਪਛਾਣ ਪ੍ਰਮਾਣਿਕਤਾ (authentication), "e-ME" form filling ਅਤੇ ਨਿੱਜੀ ਸਹਾਇਕ (Personal Assistant) ਪ੍ਰਦਾਨ ਕਰਦਾ ਹੈ, ਜਦੋਂ ਕਿ "iAM Smart+" ਵਾਧੂ ਤੌਰ 'ਤੇ ਡਿਜੀਟਲ ਦਸਤਖਤ (digital signing) ਅਤੇ ਸਟੈਪ-ਅੱਪ ਪ੍ਰਮਾਣਿਕਤਾ (step-up authentication) ਫੰਕਸ਼ਨ ਪ੍ਰਦਾਨ ਕਰਦਾ ਹੈ। ਵਸਨੀਕ ਹੇਠਾਂ ਦਿੱਤੇ ਮਾਧਿਅਮਾਂ ਰਾਹੀਂ "iAM Smart" ਲਈ ਰਜਿਸਟਰ ਕਰ ਸਕਦੇ ਹਨ:

  • ਸਮਾਰਟ ਸ਼ਨਾਖਤੀ ਕਾਰਡ (smart identity card) ਵਾਲਾ ਵਸਨੀਕ "iAM Smart" ਮੋਬਾਈਲ ਐਪ ਦੇ ਨਵੀਨਤਮ ਸੰਸਕਰਣ ਰਾਹੀਂ "iAM Smart+" ਦੀ ਰਿਮੋਟ ਰਜਿਸਟ੍ਰੇਸ਼ਨ ਲਈ ਨੀਅਰ ਫੀਲਡ ਕਮਿਊਨੀਕੇਸ਼ਨ (NFC (Near Field Communication)) ਫੰਕਸ਼ਨ ਵਾਲੇ ਆਪਣੇ ਨਿੱਜੀ ਮੋਬਾਈਲ ਫ਼ੋਨ ਦੀ ਵਰਤੋਂ ਕਰ ਸਕਦਾ ਹੈ। ਹਾਂਗਕਾਂਗ ਸ਼ਨਾਖਤੀ ਕਾਰਡ (HKIC) ਦੀ ਫੋਟੋ ਖਿੱਚਣ, ਐਨ.ਐਫ.ਸੀ (NFC) ਰਾਹੀਂ HKIC ਵਿੱਚ ਸਟੋਰ ਕੀਤੇ ਡੇਟਾ ਨੂੰ ਪ੍ਰਾਪਤ ਕਰਨ ਅਤੇ ਸੈਲਫੀ ਲੈਣ ਦੁਆਰਾ, ਸਾਰੀ ਪ੍ਰਕਿਰਿਆ ਮੋਬਾਈਲ ਫ਼ੋਨ ਦੀ ਵਰਤੋਂ ਕਰਕੇ ਔਨਲਾਈਨ ਪੂਰੀ ਕੀਤੀ ਜਾ ਸਕਦੀ ਹੈ;
  • ਨਿਰਧਾਰਤ ਸਰਕਾਰੀ ਇਮਾਰਤਾਂ ਅਤੇ ਜਨਤਕ ਸਥਾਨਾਂ 'ਤੇ "iAM Smart" ਸਵੈ-ਰਜਿਸਟ੍ਰੇਸ਼ਨ ਕਿਓਸਕ 'ਤੇ ਵਿਅਕਤੀਗਤ ਤੌਰ 'ਤੇ ਰਜਿਸਟ੍ਰੇਸ਼ਨ। ਸਿਸਟਮ ਹਾਂਗਕਾਂਗ ਸ਼ਨਾਖਤੀ ਕਾਰਡ (HKIC) ਵਿੱਚ ਸਟੋਰ ਕੀਤੇ ਡੇਟਾ ਨੂੰ ਪ੍ਰਾਪਤ ਕਰੇਗਾ ਅਤੇ ਇੱਕ ਸੈਲਫੀ ਦੀ ਲੋੜ ਹੁੰਦੀ ਹੈ; ਜਾਂ
  • "iAM Smart" ਰਜਿਸਟ੍ਰੇਸ਼ਨ ਸੇਵਾ ਕਾਊਂਟਰਾਂ ਜਾਂ "iAM Smart" ਮੋਬਾਈਲ ਰਜਿਸਟ੍ਰੇਸ਼ਨ ਟੀਮਾਂ ਰਾਹੀਂ ਵਿਅਕਤੀਗਤ ਤੌਰ 'ਤੇ ਰਜਿਸਟ੍ਰੇਸ਼ਨ। ਸਟਾਫ਼ ਬਿਨੈਕਾਰ ਦੇ ਹਾਂਗਕਾਂਗ ਸ਼ਨਾਖਤੀ ਕਾਰਡ (HKIC) ਦੀ ਜਾਂਚ ਕਰੇਗਾ ਅਤੇ ਤਸਦੀਕ ਕਰੇਗਾ। ਇਸ ਪ੍ਰਕਿਰਿਆ ਦੌਰਾਨ HKIC ਦੀ ਫੋਟੋ ਖਿੱਚਣ ਜਾਂ ਸੈਲਫੀ ਲੈਣ ਦੀ ਕੋਈ ਲੋੜ ਨਹੀਂ ਹੈ।
  • Registration Methods ਰਜਿਸਟ੍ਰੇਸ਼ਨ ਦੇ ਤਰੀਕੇ (ਵਰਤਮਾਨ ਵਿੱਚ ਸਿਰਫ਼ ਅੰਗਰੇਜ਼ੀ ਅਤੇ ਚੀਨੀ ਭਾਸ਼ਾਵਾਂ ਵਿੱਚ ਉਪਲਬਧ)

ਸੁਰੱਖਿਆ ਅਤੇ ਗੋਪਨੀਯਤਾ

"iAM Smart" ਪਲੇਟਫਾਰਮ ਨੂੰ ਵਿਕਸਤ ਕਰਨ ਦੇ ਦੌਰਾਨ, Digital Policy Office (DPO) ਸੂਚਨਾ ਤਕਨਾਲੋਜੀ ਸੁਰੱਖਿਆ ਦੇ ਨਾਲ-ਨਾਲ Personal Data (Privacy) Ordinance 'ਤੇ ਸਰਕਾਰੀ ਨੀਤੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰ ਰਿਹਾ ਹੈ।

ਵਿਸਤ੍ਰਿਤ ਵੇਰਵੇ

ਠੇਕੇਦਾਰ ਪ੍ਰਬੰਧਨ ਦੇ ਸੰਦਰਭ ਵਿੱਚ:

  • ਸਿਸਟਮ ਦੇ ਵਿਕਾਸ ਅਤੇ ਰੱਖ-ਰਖਾਅ ਸਹਾਇਤਾ ਦੌਰਾਨ, ਠੇਕੇਦਾਰ ਸਿਰਫ਼ ਟੈਸਟ ਡੇਟਾ ਦੀ ਵਰਤੋਂ ਕਰ ਸਕਦੇ ਹਨ ਅਤੇ ਵਿਕਾਸ ਅਤੇ ਟੈਸਟਿੰਗ ਵਾਤਾਵਰਣ ਵਿੱਚ ਕੰਮ ਕਰ ਸਕਦੇ ਹਨ। ਇਸ ਲਈ, ਉਹਨਾਂ ਦੀ ਕਿਸੇ ਵੀ ਵਸਨੀਕ ਦੇ ਨਿੱਜੀ ਡੇਟਾ ਤੱਕ ਕੋਈ ਪਹੁੰਚ ਨਹੀਂ ਹੈ।
  • DPO ਉਹਨਾਂ DPO ਸਟਾਫ਼ ਲਈ ਪਹੁੰਚ ਨਿਯੰਤਰਣ ਅਤੇ ਨਿਗਰਾਨੀ ਵਿਧੀ ਵੀ ਸਥਾਪਤ ਕਰੇਗਾ ਜਿਨ੍ਹਾਂ ਨੂੰ ਨਿੱਜੀ ਡੇਟਾ ਤੱਕ ਪਹੁੰਚ ਕਰਨ ਦੀ ਲੋੜ ਹੈ।

ਸਿਸਟਮ ਪ੍ਰਬੰਧਨ ਦੇ ਸੰਦਰਭ ਵਿੱਚ:

  • DPO ਇਹ ਯਕੀਨੀ ਬਣਾਏਗਾ ਕਿ "iAM Smart" ਸਿਸਟਮ ਵਿੱਚ ਮੁੱਖ ਡੇਟਾ (ਉਪਭੋਗਤਾਵਾਂ ਦੇ ਨਿੱਜੀ ਡੇਟਾ ਸਮੇਤ) ਪ੍ਰਚਲਿਤ ਅੰਤਰਰਾਸ਼ਟਰੀ ਤੌਰ 'ਤੇ ਮਾਨਤਾ ਪ੍ਰਾਪਤ ਉੱਨਤ ਇਨਕ੍ਰਿਪਸ਼ਨ ਸਟੈਂਡਰਡ (Advanced Encryption Standard) ਦੀ ਵਰਤੋਂ ਕਰਦੇ ਹੋਏ ਇਨਕ੍ਰਿਪਟ ਕੀਤਾ ਗਿਆ ਹੈ ਅਤੇ ਸਰਕਾਰੀ ਡੇਟਾ ਸੈਂਟਰ ਵਿੱਚ ਸਟੋਰ ਕੀਤਾ ਗਿਆ ਹੈ।
  • ਉਦਯੋਗ ਦੇ ਇਨਕ੍ਰਿਪਸ਼ਨ ਮਾਪਦੰਡਾਂ ਦੇ ਅਨੁਕੂਲ ਹੋਣ ਲਈ, ਇੰਟਰਨੈਟ 'ਤੇ ਪ੍ਰਸਾਰਣ ਦੌਰਾਨ ਡੇਟਾ ਸੁਰੱਖਿਆ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਡੇਟਾ ਨੂੰ ਇਨਕ੍ਰਿਪਟ ਕਰਨ ਵਾਸਤੇ ਟਰਾਂਸਪੋਰਟ ਲੇਅਰ ਸੁਰੱਖਿਆ (Transport Layer Security) ਨੂੰ ਵੀ ਅਪਣਾਇਆ ਜਾਵੇਗਾ।

ਸੁਰੱਖਿਆ ਮਾਪਦੰਡਾਂ ਅਤੇ ਗੋਪਨੀਯਤਾ ਸੁਰੱਖਿਆ ਦੇ ਸੰਦਰਭ ਵਿੱਚ:

  • ਮੋਬਾਈਲ ਫ਼ੋਨ ਜਾਂ ਸਵੈ-ਰਜਿਸਟ੍ਰੇਸ਼ਨ ਕਿਓਸਕ ਰਾਹੀਂ "iAM Smart" ਜਾਂ "iAM Smart+" ਲਈ ਰਜਿਸਟ੍ਰੇਸ਼ਨ ਦੌਰਾਨ ਵਸਨੀਕਾਂ ਦੁਆਰਾ ਪ੍ਰਦਾਨ ਕੀਤੀਆਂ ਗਈਆਂ HKIC ਦੀਆਂ ਫੋਟੋਆਂ ਅਤੇ ਲਈਆਂ ਗਈਆਂ ਸੈਲਫੀਆਂ ਨੂੰ ਉਪਭੋਗਤਾ ਦੀ ਪਛਾਣ ਦੀ ਪੁਸ਼ਟੀ ਤੋਂ ਤੁਰੰਤ ਬਾਅਦ ਮਿਟਾ ਦਿੱਤਾ ਜਾਵੇਗਾ।
  • ਰਜਿਸਟ੍ਰੇਸ਼ਨ ਦੌਰਾਨ ਪ੍ਰਦਾਨ ਕੀਤੀ ਗਈ ਹੋਰ ਨਿੱਜੀ ਜਾਣਕਾਰੀ ਸਿਰਫ਼ "iAM Smart" ਜਾਂ "iAM Smart+" ਖਾਤਾ ਪ੍ਰਬੰਧਨ ਲਈ ਵਰਤੀ ਜਾਵੇਗੀ। ਉਪਭੋਗਤਾ ਡੇਟਾ ਨੂੰ ਇਨਕ੍ਰਿਪਟ ਕੀਤਾ ਜਾਵੇਗਾ ਅਤੇ ਸਰਕਾਰੀ ਡੇਟਾ ਸੈਂਟਰ ਵਿੱਚ ਸਟੋਰ ਕੀਤਾ ਜਾਵੇਗਾ।
  • "iAM Smart" ਸੇਵਾਵਾਂ ਨੂੰ ISO/IEC 27001 ਅਤੇ ISO/IEC 27701 ਅੰਤਰਰਾਸ਼ਟਰੀ ਮਿਆਰੀ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਭਰੋਸਾ ਦਿਵਾਉਂਦਾ ਹੈ ਕਿ DPO ਨੇ ਵਿਆਪਕ ਸੂਚਨਾ ਸੁਰੱਖਿਆ ਅਤੇ ਗੋਪਨੀਯਤਾ ਪ੍ਰਬੰਧਨ ਉਪਾਅ ਤਿਆਰ ਅਤੇ ਲਾਗੂ ਕੀਤੇ ਹਨ। ਇਹਨਾਂ ਉਪਾਵਾਂ ਦਾ ਉਦੇਸ਼ ਉਪਭੋਗਤਾ ਦੀ ਜਾਣਕਾਰੀ ਅਤੇ ਗੋਪਨੀਯਤਾ ਦਾ ਪ੍ਰਬੰਧਨ ਅਤੇ ਸੁਰੱਖਿਆ ਕਰਨਾ ਹੈ। ਇਹ ਯਕੀਨੀ ਬਣਾਉਣ ਲਈ ਏਕੀਕ੍ਰਿਤ ਪ੍ਰਬੰਧਨ ਪ੍ਰਕਿਰਿਆਵਾਂ ਅਪਣਾਈਆਂ ਗਈਆਂ ਹਨ ਕਿ ਪ੍ਰਮਾਣੀਕਰਣ ਦੀਆਂ ਜ਼ਰੂਰਤਾਂ ਨੂੰ ਨਿਰੰਤਰ ਢੰਗ ਨਾਲ ਪੂਰਾ ਕਰਨ ਲਈ ਢੁਕਵੇਂ ਉਪਾਅ ਮੌਜੂਦ ਹਨ।
ਧੋਖਾਧੜੀ ਵਾਲੀਆਂ ਵੈੱਬਸਾਈਟਾਂ ਤੋਂ ਸੁਚੇਤ ਰਹੋ

Digital Policy Office (DPO) ਲੋਕਾਂ ਨੂੰ ਹੇਠ ਲਿਖੀਆਂ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਬਾਰੇ ਸੁਚੇਤ ਕਰਦਾ ਹੈ, ਜੋ ਨਾਗਰਿਕਾਂ ਨੂੰ ਉਹਨਾਂ ਦੀ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਲਈ ਧੋਖਾ ਦੇਣ ਦੀ ਕੋਸ਼ਿਸ਼ ਕਰਦੀਆਂ ਹਨ।

  • lamsmart-services[.]run/
  • iamsmart-hk[.]run/
  • iamsmart-services[.]info
  • iamsmart-services[.]icu
  • iamsmarts-service[.]info

(8 ਸਤੰਬਰ 2025 ਨੂੰ ਅੱਪਡੇਟ ਕੀਤਾ ਗਿਆ, ਉਲਟ ਕਾਲਕ੍ਰਮਿਕ ਤਰਤੀਬ ਵਿੱਚ)

DPO ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਦਾ "iAM Smart" ਨਾਲ ਕੋਈ ਸੰਬੰਧ ਨਹੀਂ ਹੈ। ਕੋਈ ਵੀ ਅਣਪਛਾਤੀਆਂ ਈਮੇਲਾਂ ਜਾਂ ਸੰਦੇਸ਼ ਪ੍ਰਾਪਤ ਕਰਨ ਵੇਲੇ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਸ਼ੱਕੀ ਵੈੱਬਸਾਈਟ 'ਤੇ ਨਹੀਂ ਜਾਣਾ ਚਾਹੀਦਾ ਅਤੇ ਕੋਈ ਵੀ ਨਿੱਜੀ ਜਾਣਕਾਰੀ ਉਜਾਗਰ ਨਹੀਂ ਕਰਨੀ ਚਾਹੀਦੀ। "iAM Smart" ਬਾਰੇ ਪੁੱਛਗਿੱਛ ਲਈ, ਕਿਰਪਾ ਕਰਕੇ 182 123 'ਤੇ ਹੌਟਲਾਈਨ 'ਤੇ ਕਾਲ ਕਰੋ ਜਾਂ enquiry@iamsmart.gov.hk 'ਤੇ ਈਮੇਲ ਕਰੋ।

ਪੰਜਾਬੀ ਸੰਸਕਰਣ ਵਿੱਚ ਸਿਰਫ਼ ਚੁਣੀ ਗਈ ਮੁੱਖ ਜਾਣਕਾਰੀ ਸ਼ਾਮਲ ਹੈ। ਤੁਸੀਂ ਸਾਡੀ ਵੈੱਬਸਾਈਟ ਦੀ ਪੂਰੀ ਸਮੱਗਰੀ ਅੰਗਰੇਜ਼ੀ, ਰਵਾਇਤੀ ਚੀਨੀ ਜਾਂ ਸਰਲ ਚੀਨੀ ਵਿੱਚ ਦੇਖ ਸਕਦੇ ਹੋ।

ਕਿਸੇ ਵੀ ਅੰਤਰ ਦੇ ਮਾਮਲੇ ਵਿੱਚ, ਅੰਗਰੇਜ਼ੀ ਸੰਸਕਰਣ ਪ੍ਰਮਾਣਿਕ ਮੰਨਿਆ ਜਾਵੇਗਾ।